Public transport ਦਾ ਸਫ਼ਰ

ਮੈਂ ਅਕਸਰ ਕਹਿਨੀ ਹੁੰਨੀ ਆਂ ਕਿ ਜਿਹੜੇ ਆਪਣੇ ਸਾਧਨ ‘ਤੇ ਜਾਣ ਦੇ ਆਦੀ ਨੇ ਓਹ ਜਿੱਥੇ ਇਕ ਸੁਵਿਧਾ ਮਾਣ ਰਹੇ ਨੇ ਓਥੇ ਈ ਓਹ ਆਪਣੀ ਜ਼ਿੰਦਗੀ ਚ ਬੜਾ ਕੁਝ ਗਵਾ ਵੀ ਰਹੇ ਨੇ… Public transport ਦਾ ਸਫ਼ਰ ਤੁਹਾਨੂੰ ਨਵੇਂ ਨਵੇਂ ਤਜੁਰਬੇ ਤੇ ਨਵੇਂ ਲੋਕ ਦਿੰਦੈ… ਚੰਗੇ ਮਾੜੇ ਦੋਨੋਂ ਤਰ੍ਹਾਂ ਦੇ… ਅਜੇ ਬੱਸ ਚੜ੍ਹ ਕੇ ਬੈਠੀ […]

Continue Reading

ਭਾਈ ਅਮਰੀਕ ਸਿੰਘ ਦੇ ਮਨ ਵਿਚ ਇਸ ਗੱਲ ਦਾ ਰੋਸ ਸੀ ਕਿ ਪਿਤਾ ਜੀ ਦਾ ਵਾਰਸ ਸੰਤ ਜਰਨੈਲ ਸਿੰਘ ਨੂੰ ਕਿਉਂ ਥਾਪਿਆ ਗਿਆ। ਰਹਿੰਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਚੌਕ ਮਹਿਤੇ ਸਨ , ਪਰ ਆਪਸ ਵਿਚਲੀ ਕਸ਼ਮਕਸ਼ ਵਿਚ ਵਾਧਾ ਹੋ ਰਿਹਾ ਸੀ। ਭਾਈ ਅਮਰੀਕ ਸਿੰਘ ਟਕਸਾਲ ਦੀਆਂ ਗੱਡੀਆਂ ਲੈ ਕੇ ਧਰਮ ਪ੍ਰਚਾਰ ਲਈ ਨਿਕਲ ਜਾਂਦੇ ਤੇ ਅੰਮ੍ਰਿਤ ਪ੍ਰਚਾਰ ਕਰਦੇ। ਸੰਤਾਂ ਦੀ ਪ੍ਰਵਾਹ ਘੱਟ ਹੀ ਕਰਦੇ। ਜੇ ਸੰਤ ਜਰਨੈਲ ਸਿੰਘ ਦਾ ਸਤਿਕਾਰ ਟਕਸਾਲ ਦੇ ਮੁਖੀ ਵਜੋਂ ਚੰਗਾ ਬਣਦਾ ਜਾ ਰਿਹਾ ਸੀ ਤਾਂ ਸੰਤ ਕਰਤਾਰ ਸਿੰਘ ਦੇ ਬੇਟੇ ਹੋਣ ਕਾਰਨ ਸੰਗਤ ਭਾਈ ਸਾਹਿਬ ਨੂੰ ਵੀ ਆਦਰ ਦਿੰਦੀ। ਪਰ ਦੋਵਾਂ ਦਾ ਆਪਸੀ ਮੇਲ ਘਟਦਾ ਜਾ ਰਿਹਾ ਸੀ। ਛੇ ਕੁ ਮਹੀਨੇ ਲੰਘੇ ਹੋਣਗੇ ਕਿ ਇਕ ਦਿਨ ਸੰਤਾਂ ਨੇ ਭਾਈ ਸਾਹਿਬ ਨੂੰ ਆਪਣੇ ਪਾਸ ਸੱਦ ਲਿਆ। ਸਤਿਕਾਰ ਨਾਲ ਬਿਠਾ ਕਿ ਕਹਿਣ ਲੱਗੇ, “ਤੁਸੀਂ ਭਾਈ ਸਾਹਿਬ ਇੱਕਲੇ ਹੀ ਦੌਰਿਆਂ ਉਪਰ ਚਲੇ ਜਾਂਦੇ ਹੋ, ਜੇ ਇਕੱਠੇ ਚਲੇ ਜਾਇਆ ਕਰੀਏ ਤਾਂ ਕੀ ਹਰਜ਼ ਹੋਵੇਗਾ?” ਭਾਈ ਅਮਰੀਕ ਸਿੰਘ ਨੇ ਕਿਹਾ, “ਕੋਈ ਗਲਤ ਕੰਮ ਕਰਨ ਵਾਸਤੇ ਤਾਂ ਨਹੀਂ ਜਾਂਦਾ। ਚੰਗੇ ਕੰਮ ਜਾਣ ਦੀ ਵੀ ਮਨਾਹੀ ਹੈ?” ਸੰਤ ਬੋਲੇ, “ਚੰਗੇ ਕੰਮ ਕਰਦੇ ਹੋ ਮੈਨੂੰ ਪਤਾ ਹੈ। ਇਸ ਕਰਕੇ ਤਾਂ ਕਹਿ ਰਿਹਾ ਹਾਂ ਕਿ ਇਕੱਠੇ ਜਾਇਆ ਕਰੀਏ। ਮਾੜੇ ਕੰਮ ਇਕੱਲਿਆਂ ਛੁਪ ਛੁਪਾ ਕਿ ਕਰੀਦੇ ਹਨ ਧਰਮ ਦਾ ਕੰਮ ਤਾਂ ਰਲ ਮਿਲ ਕੇ ਕਰਨਾ ਚਾਹੀਦਾ ਹੈ।” ਭਾਈ ਅਮਰੀਕ ਸਿੰਘ ਚੁੱਪ ਹੋ ਗਏ। ਫਿਰ ਸੰਤਾ ਨੇ ਕਿਹਾ, “ਪਿਤਾ ਜੀ (ਸੰਤ ਕਰਤਾਰ ਸਿੰਘ ਨੂੰ ਜਰਨੈਲ ਸਿੰਘ ਵੀ ਪਿਤਾ ਜੀ ਕਿਹਾ ਕਰਦੇ ਸਨ) ਮੈਨੂੰ ਵੀ ਉਨਾਂ ਪਿਆਰ ਕਰਦੇ ਸਨ ਜਿੰਨਾ ਤੁਹਾਨੂੰ। ਇਹ ਤਾਂ ਸੰਗਤ ਦਾ ਫੈਸਲਾ ਸੀ ਕਿ ਮੇਰੇ ਵਰਗੇ ਸਧਾਰਨ ਬੰਦੇ ਦੇ ਸਿਰ ਤੇ ਦਸਤਾਰ ਬੰਨ ਦਿਤੀ। ਮੈਂ ਕਦੋਂ ਮੰਗ ਕੀਤੀ ਸੀ? ਪਰ ਇਹ ਫੈਸਲੇ ਤਾਂ ਹੋ ਗਏ ਹੋਏ ਹਨ ਹੁਣ। ਜੇ ਤੁਸੀਂ ਵੱਖ ਚੱਲਣਾ ਹੈ ਤਾਂ ਜਿਹੜੀਆਂ ਮਰਜ਼ੀ ਗੱਡੀਆਂ ਲੈ ਜਾਓ। ਟਕਸਾਲ ਪਾਸ ਜਿੰਨਾ ਧਨ ਹੈ ਸਭ ਤੁਹਾਡਾ ਹੈ ਲੈ ਜਾਓ। ਕਹੋ ਤਾਂ ਮੈ ਤੁਹਾਡੇ ਲਈ ਜ਼ਮੀਨ ਖਰੀਦ ਕਿ ਦੇ ਦਿੰਦਾ ਹਾਂ। ਤੁਸੀਂ ਉਥੇ ਬੈਠ ਕੇ ਪੰਥ ਦੀ ਸੇਵਾ ਕਰਦੇ ਰਹਿਣਾ ਮਨਇਛਿਤ ਢੰਗ ਨਾਲ। ਮੈ ਇਥੇ ਜੋ ਹੋਇਆ ਕਰਦਾ ਰਹਾਗਾ।” ਫਿਰ ਸੰਤ ਉਠੇ। ਭਾਈ ਅਮਰੀਕ ਸਿੰਘ ਨੂੰ ਜੱਫੀ ਵਿਚ ਲੈ ਲਿਆ ਤੇ ਨਮ ਅੱਖਾਂ ਨਾਲ ਕਹਿਣ ਲੱਗੇ, “ਮੇਰੀ ਬੇਨਤੀ ਹੈ ਤੇਰੇ ਅੱਗੇ। ਮੇਰੇ ਤੋਂ ਵੱਖ ਨਾ ਹੋਹ। ਤੇਰੇ ਬਿਨਾਂ ਮੇਰੀ ਸ਼ਾਨ ਅੱਧੀ ਵੀ ਨਹੀ ਰਹੇਗੀ। ਮੇਰਾ ਕੋਈ ਜ਼ੋਰ ਨਹੀ ਹੈ ਤੇਰੇ ਉਪਰ ਕਿ ਜ਼ਬਰਦਸਤੀ ਰੋਕ ਸਕਾਂ। ਮੈ ਤਾਂ ਮਿੰਨਤ ਕਰਨ ਜੋਗਾ ਹਾਂ ਕੇਵਲ। ਆਪਾ ਨੂੰ ਇਕੱਠਿਆਂ ਦੇਖਕੇ ਪਿਤਾ ਜੀ ਦੀ ਆਤਮਾ ਪ੍ਰਸਨ ਹੋਵੇਗੀ। ਉਨਾ ਨੇ ਤੇਰੇ ਮੇਰੇ ਵਿਚ ਕਦੇ ਭੇਦ ਨਹੀਂ ਕੀਤਾ ਸੀ।” ਭਾਈ ਅਮਰੀਕ ਸਿੰਘ ਦੀਆਂ ਅੱਖਾਂ ਵਿਚੋਂ ਹਝੂੰ ਕਿਰਨ ਲੱਗੇ। ਕੁਝ ਸਮਾਂ ਉਹਨਾ ਨੇ ਕੁਝ ਨਹੀ ਕਿਹਾ। ਸਹਿਜੇ ਹੀ ਸੰਤ ਜਰਨੈਲ ਸਿੰਘ ਦੇ ਚਰਨ ਛੁਹ ਕੇ ਕਿਹਾ, “ਤੁਸੀਂ ਮੇਰੇ ਤੋਂ ਵੱਡੇ ਸਥਾਨ ਉਪਰ ਹੋਂ। ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਵੇਗੀ। ਆਪਾਂ ਇਕੱਠੇ ਰਹਾਗੇ ਤੇ ਮੈਂ ਤੁਹਾਡੇ ਤੋਂ ਪੁੱਛਿਆਂ ਬਗੈਰ ਕੋਈ ਕੰਮ ਨਹੀ ਕਰਾਂਗਾ।” ਦੋਵਾਂ ਨੇ ਫਿਰ ਗਲਵਕੜੀ ਪਾਈ ਤੇ ਇਹ ਮਿਲਾਪ “ਸ਼ਹਾਦਤਾਂ” ਤੱਕ ਨਿਭਿਆ।

ਕਦੇ ਕਰੀਏ ਨਾ ਗੱਲ ਕਿਸੇ ਤੇ ਲਾ ਕੇ,, ਹੱਸਦੇ ਰਹੀਏ ਜ਼ਿੰਦਗੀ ਦੀਆਂ ਵਾਟਾਂ ਤੇ,, ਗਿਲ੍ਹੇ ਸਿਕਵੇ ਮਚਾ ਕੇ ਰਾਖ ਕਰ ਦਿਓ, ਸ਼ਰੇਆਮ ਨੱਚੋ ਮਿਹਨਤ ਦੀਆਂ ਲਾਟਾਂ ਤੇ, ਜੋ ਕਰਨਾ ਏ ਆਪਣੇ ਦਮ ਤੇ ਹੀ ਕਰੋ, ਰਹੋ ਨਾ ਐਵੇ ਮੱਖਣਾਂ ਕੁੱਤੇ ਝਾਕਾਂ ਤੇ,,