ਇੱਕ ਰੂਪ ਨਹੀਂ ਹੈ ,, ਬਹੁਤ ਰੂਪ ਹਨ

ਸ਼ਾਹ ਮਹੁੰਮਦ ਸ਼ਾਹ ਲਤੀਫ ਲਿਖਦਾ ਹੈ ,,ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਇੱਕ ਰੂਪ ਨਹੀਂ ਹੈ ,, ਬਹੁਤ ਰੂਪ ਹਨ ,,ਮੈਂ ਲਿਖਣ ਵਿੱਚ ਅਸਮਰਥ ਹਾਂ ,,ਉਹ ਕਹਿੰਦਾ ,,ਜਦ ਮੈਂ ਦੇਖਦਾਂ ਹੱਥ ਵਿੱਚ ਕਲਮ ਹੈ ,, ਲਿਖਣ ਵਿੱਚ ਉਹ ਲੀਨ ਹੈ ,,ਜਮੁਨਾ ਦੇ ਤੱਟ ਤੇ ਬੈਠਾ ਹੋਇਆ ਹੈ ,,ਤਾਂ ਐਸਾ ਪ੍ਰਤੀਤ ਹੁੰਦਾ ਹੈ ,,ਕੋਈ ਸ਼ਾਇਰ […]

Continue Reading

ਇੱਕ ਘਟਨਾ ਕਬੀਰ ਦੇ ਜੀਵਨ ਵਿੱਚ ਹੈ । ਇੱਕ ਬਾਜ਼ਾਰ ਵਿਚੋਂ ਗੁਜਰਦੇ ਸੀ । ਇੱਕ ਬੱਚਾ ਆਪਣੀ ਮਾਂ ਦੇ ਨਾਲ ਬਾਜ਼ਾਰ ਆਇਆ ਹੋਇਆ ਹੈ । ਮਾਂ ਤਾਂ ਸਬਜ਼ੀ-ਭਾਜੀ ਖਰੀਦਣ ਵਿੱਚ ਲੱਗ ਗਈ ਅਤੇ ਬੱਚਾ ਇੱਕ ਬਿੱਲੀ ਦੇ ਨਾਲ ਖੇਡਣ ਵਿੱਚ ਲੱਗ ਗਿਆ । ਉਹ ਬਿੱਲੀ ਦੇ ਨਾਲ ਖੇਡਣ ਵਿੱਚ ਇੰਨਾ ਲੀਨ ਹੋ ਗਿਆ ਹੈ ਕਿ ਭੁੱਲ ਹੀ ਗਿਆ ਕਿ ਬਾਜ਼ਾਰ ਵਿੱਚ ਹੈ ; ਭੁੱਲ ਹੀ ਗਿਆ ਕਿ ਮਾਂ ਦਾ ਸਾਥ ਛੁੱਟ ਗਿਆ ; ਭੁੱਲ ਹੀ ਗਿਆ ਕਿ ਮਾਂ ਕਿੱਥੇ ਗਈ । ਕਬੀਰ ਬੈਠੇ ਉਸਨੂੰ ਵੇਖ ਰਹੇ ਹਨ । ਉਹ ਵੀ ਬਾਜ਼ਾਰ ਆਏ ਹਨ , ਆਪਣਾ ਜੋ ਕੁੱਝ ਕੱਪੜਾ ਆਦਿਕ ਬੁਣਦੇ ਸੀ , ਵੇਚਣ । ਉਹ ਵੇਖ ਰਹੇ ਹਨ । ਉਨ੍ਹਾਂ ਨੇ ਵੇਖ ਲਿਆ ਹੈ ਕਿ ਮਾਂ ਵੀ ਨਾਲ ਸੀ ਇਸਦੇ ਅਤੇ ਉਹ ਜਾਣਦੇ ਸੀ ਕਿ ਥੋੜ੍ਹੀ ਦੇਰ ਵਿੱਚ ਚੱਕਰ ਪੈ ਜਾਣਾ ਹੈ , ਕਿਉਂਕਿ ਮਾਂ ਤਾਂ ਬਾਜ਼ਾਰ ਵਿੱਚ ਕਿਤੇ ਚਲੀ ਗਈ ਹੈ ਅਤੇ ਬੱਚਾ ਬਿੱਲੀ ਦੇ ਨਾਲ ਲੀਨ ਹੋ ਗਿਆ ਹੈ । ਅਚਾਨਕ ਬਿੱਲੀ ਨੇ ਛਲਾਂਗ ਮਾਰੀ । ਉਹ ਇੱਕ ਘਰ ਵਿੱਚ ਭੱਜ ਗਈ । ਬੱਚੇ ਨੂੰ ਹੋਸ਼ ਆਇਆ । ਉਸਨੇ ਚਾਰੇ ਪਾਸੇ ਵੇਖਿਆ ਅਤੇ ਜ਼ੋਰ ਨਾਲ ਅਵਾਜ ਦਿੱਤੀ ਮਾਂ ਨੂੰ । ਚੀਖ ਨਿਕਲ ਗਈ । ਦੋ ਘੰਟੇ ਤੱਕ ਖੇਡਦਾ ਰਿਹਾ , ਉਦੋਂ ਮਾਂ ਦੀ ਬਿਲਕੁੱਲ ਯਾਦ ਨਹੀਂ ਸੀ . . ਹੁਣ ਕੀ ਕਹੋਗੇ ਤੁਸੀ? ਕਬੀਰ ਆਪਣੇ ਭਗਤਾਂ ਨੂੰ ਕਹਿੰਦੇ ਹਨ: ਅਜਿਹੀ ਹੀ ਅਰਦਾਸ ਹੈ , ਜਦੋਂ ਤੁਹਾਨੂੰ ਯਾਦ ਆਉਂਦੀ ਹੈ ਅਤੇ ਇੱਕ ਚੀਕ ਨਿਕਲ ਜਾਂਦੀ ਹੈ । ਕਿੰਨੇ ਦਿਨ ਖੇਡਦੇ ਰਹੇ ਸੰਸਾਰ ਵਿੱਚ , ਇਸ ਨਾਲ ਕੀ ਫਰਕ ਪੈਂਦਾ ਹੈ ? ਜਦੋਂ ਚੀਕ ਨਿਕਲ ਜਾਂਦੀ ਹੈ , ਤਾਂ ਅਰਦਾਸ ਦਾ ਜਨਮ ਹੋ ਜਾਂਦਾ ਹੈ । ਫੇਰ ਕਬੀਰ ਨੇ ਉਸ ਬੱਚੇ ਦਾ ਹੱਥ ਫੜਿਆ , ਉਸਦੀ ਮਾਂ ਨੂੰ ਲੱਭਣ ਨਿਕਲੇ । ਫੇਰ ਕੋਈ ਸਤਿਗੁਰੂ ਮਿਲ ਹੀ ਜਾਂਦਾ ਹੈ ਜਦੋਂ ਤੁਹਾਡੀ ਚੀਕ ਨਿਕਲ ਜਾਂਦੀ ਹੈ । ਜਿਸ ਦਿਨ ਤੁਹਾਡੀ ਚੀਕ ਨਿਕਲੇਗੀ , ਤੁਸੀ ਸਤਿਗੁਰੂ ਨੂੰ ਕਿਤੇ ਕਰੀਬ ਹੀ ਪਾਓਗੇ . . ਕੋਈ ਫਰੀਦ ਜੀ , ਕੋਈ ਕਬੀਰ ਜੀ , ਕੋਈ ਬਾਬਾ ਨਾਨਕ ਜੀ , ਤੁਹਾਡਾ ਹੱਥ ਫੜ ਲੇਣਗੇ ਅਤੇ ਕਹਿਣਗੇ ਕਿ ਅਸੀ ਉਸਨੂੰ ਜਾਣਦੇ ਹਾਂ ਭਲੀਭਾਂਤੀ ; ਅਸੀ ਉਸ ਘਰ ਤੱਕ ਪਹੁੰਚ ਗਏ ਹਾਂ , ਅਸੀ ਤੈਨੂੰ ਵੀ ਪਹੁੰਚਾਂ ਦਿੰਦੇ ਹਾਂ ।

ਸਿਜਦਾ ਐਸੀਆਂ ਮਾਵਾਂ ਦੇ ਚਰਨਾਂ ਵਿੱਚ ਵਾਰ ਵਾਰ ਨਮਸਕਾਰ। ਚੜ੍ਹਦੀ ਕਲਾ ਵਿੱਚ ਮਾਤਾ ਜੀ ਅੱਜ ਵੀ, ਜੋਂ ਕੱਲ੍ਹ ਇੰਟਰਵਿਊ ਦੌਰਾਨ ਕਹਿ ਰਹੇ ਸਨ ਕਿ ਮੇਰੇ ਬੱਚੇ ਸ਼ਹੀਦ ਹੋਏ ਓਹ ਰੋਸ ਨਹੀਂ, ਰੋਸ ਅਤੇ ਅੱਖਾਂ ਵਿੱਚ ਹੰਜੂ ਸਿਰਫ਼ ਇਸ ਕਰਕੇ ਆ ਕੇ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀ ਮਾਰੀ ਗਈ।

ਇਸ ਕੁ ਵੇਲੇ ਸ਼ੇਰ ਦੀ ਮਿਰਤਕ ਦੇਹ ਕੋਲ ਗਿੱਦੜਾਂ ਦਾ ਟੋਲਾ ਡਰਿਆ ਤੇ ਸਾਹੋ ਸਾਹੀ ਹੋਇਆ ਗੋਡਿਆਂ ਭਾਰ ਬੈਠਾ ਸੀ। ਕਿਉਂਕਿ ਜੰਗਲ ਦੇ ਸਾਰੇ ਜਨੌਰਾਂ ਨੇਂ ਰਲਕੇ ਆਪਣੇ ਵੱਲੋਂ ਬਹੁਤ ਵੱਡੀ ਮੱਲ ਮਾਰੀ ਸੀ, ਪਰ ਇਹ ਮੱਲ ਮਾਰਨ ਲਈ ਜੋ ਮੁੱਲ ਓਹਨਾਂ ਤਾਰਿਆ ਉਹ ਵੀ ਬਹੁਤ ਸ਼ਰਮਨਾਕ ਸੀ। ਆਪਣੇ ਆਪ ਨੂੰ ਦੁਨੀਆਂ ਦੀ ਚੌਥੀ ਵੱਡੀ ਫੌਜ ਦੱਸਣ ਵਾਲਿਆਂ ਦੀ ਮੁੱਠੀ ਭਰ ਸਿੰਘਾਂ ਨੇਂ ਪੈਰਾਂ ਥੱਲਿਓਂ ਜ਼ਮੀਨ ਕੱਢ ਦਿੱਤੀ ਸੀ। ਉਸ ਯੋਧੇ ਦੇ ਠੰਢੇ ਹੋਏ ਸਰੀਰ ਕੋਲ ਬੈਠੇ ਵੈਰੀ ਵਿਉਂਤਾਂ ਬਣਾ ਰਹੇ ਸਨ ਕੇ ਆਪਣੇ ਇਸ ਕੋਝੇ ਕਾਰੇ ਤੇ ਸ਼ਰਮਨਾਕ ਹਾਰ ਨੂੰ ਲੋਕਾਂ ਅੱਗੇ ਜਿੱਤ ਚ ਕਿਵੇਂ ਤਬਦੀਲ ਕਰਨਾਂ ਹੈ। ਭਾਂਤ ਭਾਂਤ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਓਹਦੇ ਅਕਸ ਨੂੰ ਧੁੰਦਲਾ ਕਰਨ ਲਈ ਤੇ ਸਰਕਾਰੀ ਅਫਵਾਹ ਨੂੰ ਝੂਠ ਕਹਿਣ ਵਾਲਿਆਂ ਤੇ ਵੀ ਸਿਕੰਜ਼ਾ ਕੱਸਿਆ ਗਿਆ। ਤੰਤਰ ਵੱਲੋਂ ਐਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਲੋਕ ਓਹਦੀ ਸ਼ਹੀਦੀ ਤੇ ਅਸ਼ ਅਸ਼ ਕਰ ਰਹੇ ਸਨ । ਕਿਉਂਕਿ ਜੇ ਓਹਨਾਂ ਕੋਲ ਕੂੜ ਪ੍ਰਚਾਰ ਕਰਨ ਲਈ ਬਹੁਤ ਸਾਰੀ ਸਰਕਾਰੀ ਮਸ਼ੀਨਰੀ ਸੀ ਤੇ ਬੱਬਰ ਸ਼ੇਰ ਕੋਲ ਆਪਣੇ ਲਹੂ ਨਾਲ ਤਾਜ਼ਾ ਲਿਖਿਆ ਹੋਇਆ ਇਤਿਹਾਸ ਸੀ। ਸਰਕਾਰ ਦੀ ਇਸ ਮੱਕਾਰੀ ਤੇ ਮਰਜੀਵੜਿਆਂ ਦੇ ਡੁੱਲੇ ਖ਼ੂਨ ਦੇ ਹਰ ਇੱਕ ਤੁਪਕੇ ਦਾ ਜ਼ਮੀਨ ਅਤੇ ਅਸਮਾਨ ਦਾ ਕਣ ਕਣ ਗਵਾਹ ਸੀ।